2020/07/20

Sweden, Daljit Kaur: Love-Beauty / ਇਸ਼ਕ-ਹੁਸਨ



ਇਸ਼ਕ-ਹੁਸਨ

ਚੰਨ ਚੜ੍ਹਿਆ ਸੀ ਚਮਕਣ ਤਾਰੇ
ਸੌਂ ਰਹੇ ਸਨ ਪੰਛੀ ਸਾਰੇ
ਸਭ ਪਾਸੇ ਸੀ ਸ਼ਾਂਤੀ ਛਾਈ
ਬੈਠੀ ਇਕ ਜੋੜੀ ਵਿਚ ਤਨਹਾਈ
ਇਕ ਦੂਜੇ ਨੂੰ ਇਓਂ ਨਿਹਾਰਨ
ਜਿਵੇਂ ਭਾਲਣ ਦੋਵੇਂ ਸਹਾਰੇ
ਹੁਸਨ ਇਸ਼ਕ ਨਾਮ ਇਨਾਂ ਦੇ
 ਇੱਕ ਦੂਜੇ ਦੇ ਪੂਰਕ ,ਭਾਈ
ਇਸ਼ਕ ਕਹੇ ਤੂੰ ਹੁਸਨ ਮੇਰਾ ‌‌
ਦੋਹਾਂ ਨੇ ਗਲਵੱਕੜੀ ਪਾਈ
ਤਰਸ ਗਈ ਸਾਂ ਦਰਸ ਤ੍ਰਿਹਾਈ
ਅੱਜ ਰੂਹ  ਵਿਚ ਰੂਹ ਸਮਾਈ
ਇਕ ਸਿੱਕੇ ਦੇ ਦੋ ਪਹਿਲੂ ਨੇਂ
ਫਿਰ ਕਿਉਂ ਮਿਲੇ ਜਿਵੇਂ ਵਿਛੜੇ ਸਦਾਈ
ਇਹ ਹੀ ਚੰਨ ਤੇ ਗਵਾਹ ਸਨ ਤਾਰੇ
ਮਿਲਦੇ ਸਨ ਜਦ ਆਸ਼ਕ ਪਿਆਰੇ
ਸਾਹਾਂ ਨੂੰ ਇਓਂ ਸਾਹ ਦਿੰਦੇ ਸਨ
ਆਹਾਂ ਨੂੰ ਦਵਾ ਦਿੰਦੇ ਸਨ
ਪੀਂਦੇ ਸਨ ਰਸ ਨੈਣਾਂ ਰਾਹੀਂ
ਐਸੀ ਮਦਹੋਸ਼ੀ ਅਨੰਦ ਸਮਾਈ
ਹੁਸਨ  ਇਸ਼ਕ ਦਾ ਮੇਲ ਇਵੇਂ ਸੀ
ਜਿਓਂ ਸ਼ਾਮਿਲ ਸੀ ਕੁਲ ਖ਼ੁਦਾਈ
ਇਕ ਸਮਾਂ ਇਹ ਆਇਆ ਭਾਰੀ
ਹੁਸਨ ਇਸ਼ਕ ਦੀ ਐਸੀ ਮੱਤ ਮਾਰੀ
ਅੱਜ ਵੀ ਨੇ ਗਵਾਹ ਚੰਨ ਤਾਰੇ
ਆਸ਼ਕ ਬਣੇ ਹਵਸ ਦੇ ਪਿਆਰੇ
ਅੱਜ ਵੀ ਮਿਲਦੇ ਨੇ ਰਾਤਾਂ ਨੂੰ
ਲੈਕੇ ਨਸ਼ਿਆਂ ਦੇ ਸਹਾਰੇ
ਇਸ ਮਿਲਣ ਵਿਚ ਸਰੀਰ ਤ੍ਰਿਪਤਾਏ
 ਰੂਹ ਤੜਪੇ ਸੰਤਾਪ ਹੰਢਾਏ
ਇਹ ਜੋੜੀ ਜੋ ਬੈਠੀ ਵਿਚ ਤਨਹਾਈ
ਹੁਸਨ ਇਸ਼ਕ ਦੀ ਰੂਹ ਹੈ, ਭਾਈ
ਤੋੜ ਦਿਤਾ ਦਮ ਦੁਨੀਆਂ ਅੰਦਰ
ਇਕ ਵਿਚ ਜੋਤੀ ਜੋਤ ਸਮਾਈ



Love - Beauty

 The sky dusked with twinkling stars,
birds begin sitting in woods,
The darkness looming all around,
a couple sitting in solitude
Gazing each other in isolation,
their eyes longing for love,
Each syblolizing love and beauty, complementing each other as a pair of dove
Love uttered O beauty you are mine,
Intensely embraced with feeling of divine, Longing for each others sight,
at last the two loving souls unite
Two bodies but one soul,
they meet as if never before,
Moon and stars above from sky,
witness as their spirits soar
Deeply they breathe for each other,
gazing admirably their eyes full of longing,
Pouring from their eyes the deep red wine,
they drink with pleasure and feel divine
The union of love and beauty,
having blessings from divine,
Bad times so much prevail on lovers,
 made them loose senses and mind
They meet now during nights,
enjoying the pleasure of addiction,
Their bodies meeting their desires,
but their souls in deep agony
The loving couple now sitting in isolation,
is the soul of love and beauty,
Their bodies having left the world,
their souls United with God Almighty.